ਮੁੰਬਈ : ਦੇਸ਼ 'ਚ ਮਹਾਰਾਸ਼ਟਰ ਸੂਬਾ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਭ ਤੋਂ ਵਧੇਰੇ ਪ੍ਰਭਾਵਿਤ ਹੈ ਅਤੇ ਇੱਥੇ ਦਿਨੋਂ-ਦਿਨ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ, ਉੱਥੇ ਹੀ ਕੋਰੋਨਾ ਯੋਧੇ ਪੁਲਸ ਕਰਮਚਾਰੀਆਂ ਦੀ ਵੱਡੀ ਗਿਣਤੀ 'ਚ ਪਾਜ਼ੇਟਿਵ ਹੋਣ ਨਾਲ ਚਿੰਤਾ ਹੋਰ ਵਧ ਗਈ ਹੈ। ਮਹਾਰਾਸ਼ਟਰ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੂਬੇ 'ਚ 714 ਪੁਲਸ ਕਰਮਚਾਰੀ ਕੋਰੋਨਾ ਦੀ ਲਪੇਟ 'ਚ ਹਨ। ਇਨ੍ਹਾਂ 'ਚੋਂ ਫਿਲਹਾਲ 648 ਸਰਗਰਮ ਮਾਮਲੇ ਹਨ। 61 ਪੁਲਸ ਕਰਮਚਾਰੀ ਸਿਹਤਮੰਦ ਹੋ ਚੁੱਕੇ ਹਨ, ਜਦਕਿ 5 ਦੀ ਮੌਤ ਹੋਈ ਹੈ। ਸੂਬੇ ਦੇ ਪੀੜਤ ਮਰੀਜ਼ਾਂ ਵਿਚ 633 ਸਿਪਾਹੀ ਅਤੇ 81 ਅਧਿਕਾਰੀ ਹਨ। ਪੁਲਸ ਵਿਭਾਗ ਦੇ ਸਰਗਰਮ ਮਾਮਲਿਆਂ 'ਚ 577 ਸਿਪਾਹੀ ਅਤੇ 10 ਅਧਿਕਾਰੀ ਹਨ। ਸਿਹਤਮੰਦ ਹੋਣ ਵਾਲਿਆਂ 'ਚ 51 ਸਿਪਾਹੀ ਅਤੇ 10 ਅਧਿਕਾਰੀ ਹਨ। ਮ੍ਰਿਤਕਾਂ ਵਿਚ ਸਾਰੇ ਪੁਰਸ਼ ਕਰਮਚਾਰੀ ਹਨ।